25 ਮਈ 2017 (ਬੇਅ ਏਰੀਆ, ਕੈਲੇਫੋਰਨੀਆ) – ਸਿੱਖ ਕੋਅਲੀਸ਼ਨ ਜਾਣਕਾਰੀ ਦਿੰਦੇ ਹੋਏ ਖੁਸ਼ੀ ਮਹਿਸੂਸ ਕਰਦੀ ਹੈ ਕਿ ਉੱਤਰੀ ਕੈਲੇਫੋਰਨੀਆ ਵਿੱਚ ਐਮਰਜੈਂਸੀ ਦੇਖਭਾਲ ਸਥਾਨ ਵਿੱਚ ਆਪਣੀਆਂ ਕਿਰਪਾਨਾਂ ਪਾਕੇ ਦਾਖਲ ਹੋਣ ਤੋਂ ਰੋਕਣ ਉਪਰੰਤ, ਦੋ ਸ਼ਰਧਾਵਾਨ ਸਿੱਖ ਮਾਪਿਆਂ ਤੋਂ ਕਾਏਸਰ ਪੇਰਮਾਨੇਟ ਵਲੋਂ ਨਾ ਸਿਰਫ਼ ਪੂਰੇ ਸਿਸਟਮ ਵਿੱਚ ਧਾਰਮਿਕ ਆਜ਼ਾਦੀ ਦੀ ਖੁੱਲ੍ਹ ਦਿੱਤੀ ਗਈ ਹੈ, ਬਲਕਿ ਮਾਫ਼ੀ ਵੀ ਮੰਗੀ ਹੈ।

ਅਕਤੂਬਰ 2016 ਵਿੱਚ, ਸਰਦਾਰਨੀ ਜਸਜੋਤ ਕੌਰ ਸਿੱਧੂ ਅਤੇ ਸਰਦਾਰ ਗੁਰਲਾਲਜੀਤ ਸਿੰਘ ਕਾਏਸਰ ਸਹੂਲਤ ਵਲੋਂ ਉਹਨਾਂ ਦੀ ਗਰਭਵਤੀ ਅਵਸਥਾ ਦੀ ਦੇਖਭਾਲ ਬਾਬਤ ਐਮਰਜੈਂਸੀ ਗਏ। ਉਹਨਾਂ ਦੋਵਾਂ ਨੇ ਕੱਪੜਿਆਂ ਦੇ ਉਤੋਂ ਦੀ ਕਿਰਪਾਨਾਂ ਪਾਈਆਂ ਹੋਈਆਂ ਸਨ। ਜਦੋਂ ਉਹ ਪਹੁੰਚੇ ਤਾਂ ਕਾਏਸਰ ਸੁਰੱਖਿਆ ਨੇ ਉਹਨਾਂ ਨੂੰ ਅੰਦਰ ਦਾਖ਼ਲ ਹੋਣ ਤੋਂ ਰੋਕ ਦਿੱਤਾ, ਗੁਰਲਾਲਜੀਤ ਨੇ ਉਹਨਾਂ ਨੂੰ ਧਾਰਮਿਕ ਮਹੱਤਤਾ ਸਮਝਾਈ ਅਤੇ ਪਹਿਲਾਂ ਵੀ ਬਿਨਾਂ ਕਿਸੇ ਸਮੱਸਿਆ ਦੇ ਉਹਨਾਂ ਨੂੰ ਪਾ ਕੇ ਆਉਣ ਦੀ ਜਾਣਕਾਰੀ ਦਿੱਤੀ। ਫੇਰ ਵੀ ਸਕਿਊਰਟੀ ਨੇ ਉਹਨਾਂ ਨੂੰ “ਬਾਹਰ ਨਿਕਲੋ, ਬਾਹਰ ਨਿਕਲੋ” ਕਿਹਾ ਅਤੇ ਇੱਕ ਡਾਕਟਰ ਨੇ ਜੋੜੇ ਨੂੰ ਕਿਹਾ ਕਿ ਜਸਜੋਤ ਵਲੋਂ ਕਿਰਪਾਨ ਹਟਾਉਣ ਤੱਕ ਉਸ ਦਾ ਇਲਾਜ ਨਹੀਂ ਕੀਤਾ ਜਾਵੇਗਾ। ਗੁਰਲਾਲਜੀਤ ਨੇ ਪੁਲਿਸ ਅਧਿਕਾਰੀ ਨੂੰ ਸੱਦਿਆ, ਜਿਸ ਦੇ ਧਾਰਮਿਕ ਮਹੱਤਤਾ ਸਮਝਾਉਣ ਦੇ ਬਾਵਜੂਦ ਕਾਏਸਰ ਅਧਿਕਾਰੀ ਟੱਸ ਤੋਂ ਮੱਸ ਨਾ ਹੋਏ।

ਛੇ ਘੰਟਿਆਂ ਦੇ ਦੁਖਦ ਵੇਲੇ ਮਗਰੋਂ, ਖੁਦ ਜਸਜੋਤ ਨੂੰ ਇਮਾਰਤ ਵਿੱਚ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ, ਜਦੋਂ ਕਿ ਉਸ ਦੇ ਇਲਾਜ ਦੇ ਕਮਰੇ ਦੇ ਬਾਹਰ ਸਕਿਊਰਟੀ ਤਾਇਨਾਤ ਰਹੀ। ਇਸ ਬੇਹੱਦ ਦੁਖਦਾਈ ਹਾਲਤ ਦੇ ਬਾਅਦ, ਇਸ ਜੋੜੇ ਨੇ ਸਿੱਖ ਕੋਅਲੀਸ਼ੇਨ ਦੀ ਕਾਨੂੰਨੀ ਟੀਮ ਨਾਲ ਸੰਪਰਕ ਕੀਤਾ।

ਸਿੱਖ ਕੋਅਲੀਸ਼ਨ ਦੇ ਸਹਿਯੋਗ ਦੇ ਬਾਅਦ ਜਸਜੋਤ ਅਤੇ ਗੁਰਲਾਲਜੀਤ ਨੂੰ ਮਾਫ਼ੀਨਾਲਾ ਮਿਲਿਆ ਅਤੇ ਆਪਣੀਆਂ ਕਿਰਪਾਨਾਂ ਪਾ ਕੇ ਪੂਰੇ ਸਿਸਟਮ ਵਿੱਚ ਵਿਚਰਨ ਦੀ ਧਾਰਮਿਕ ਖੁੱਲ੍ਹ ਪ੍ਰਾਪਤ ਹੋਈ। ਇਸ ਤੋਂ ਇਲਾਵਾ, ਜੋੜੇ ਦੇ ਹੌਂਸਲੇ ਅਤੇ ਦ੍ਰਿੜ੍ਹਤਾ ਦੇ ਸਦਕਾ, ਕਾਏਸਰ ਨੇ ਧਾਰਮਿਕ ਖੁੱਲ੍ਹ ਦੇ ਬਾਰੇ ਆਪਣੀਆਂ ਨੀਤੀਆਂ ਅਤੇ ਕਾਰਵਾਈਆਂ ਦੀ ਪੜਤਾਲ ਕਰਨ ਅਤੇ ਸਾਰੇ ਸਿੱਖ ਕਾਏਸਰ ਮੈਂਬਰਾਂ ਲਈ “ਬਿਨਾਂ ਡਰ ਜਾਂ ਚੁਣੌਤੀਆਂ ਦੇ ਚੰਗਾ ਦੇਖਭਾਲ ਤਜਰਬਾ” ਦੇਣਾ ਯਕੀਨੀ ਬਣਾਉਣ ਲਈ ਅੰਦਰੂਨੀ ਵਿਓਂਤ ਬਣਾਉਣ ਲਈ ਵਾਅਦਾ ਦਿੱਤਾ ਹੈ।

“ਸਾਡੇ ਹੱਕਾਂ ਨੂੰ ਸੁਰੱਖਿਅਤ ਕਰਨ ਲਈ ਸਿੱਖ ਕੋਅਲੀਸ਼ਨ ਦੀ ਹੋਂਦ ਤੋਂ ਬਿਨਾਂ, ਅਸੀ ਜਾਣਦੇ ਹਾਂ, ਕਿ ਕਿ ਪੱਕੇ ਤੌਰ ‘ਤੇ ਕਿਰਪਾਨ ਪਾਉਣ ਨੂੰ ਯਕੀਨੀ ਬਣਾਉਣਾ ਬਹੁਤ ਚੁਣੌਤੀ ਭਰਿਆ ਕੰਮ ਹੋਣਾ ਸੀ,” ਜਸਜੋਤ ਅਤੇ ਗੁਰਲਾਲਜੀਤ ਨੇ ਕਿਹਾ। ਅਸੀਂ ਕਾਨੂੰਨੀ ਸਹਿਯੋਗ ਅਤੇ ਸੇਧ ਦੀ ਦਿਲੋਂ ਸ਼ਲਾਘਾ ਕਰਦੇ ਹਾਂ।”

ਆਪਣੇ ਕਿਰਪਾਨ ਦੇ ਹੱਕਾਂ ਬਾਰੇ ਜਾਣੋ
ਸਿੱਖ ਕਿਰਪਾਨ ਅਤੇ ਉਸ ਦੀ ਧਾਰਮਿਕ ਮਹੱਤਤਾ ਬਾਰੇ ਕਾਨੂੰਨੀ ਹੱਕਾਂ ਦੇ ਲਈ ਹੋਰ ਜਾਣਕਾਰੀ ਵਾਸਤੇ, ਅੱਗੇ ਦਿੱਤੇ ਦਸਤਾਵੇਜ਼ਾਂ ਨੂੰ ਪੜ੍ਹੋ:

1. ਸਿੱਖ ਐਂਡ ਸਿੱਖਜ਼ਮ – ਫੈਕਟ ਸ਼ੀਟ (ਅੰਗਰੇਜ਼ੀ)
2. ਵੀਅਰਿੰਗ ਏ ਕਿਰਪਾਨ ਇਨਟੂ ਏ ਫੈਡਰਲ ਬਿਲਡਿੰਗ (ਅੰਗਰੇਜ਼ੀ)
3. ਕਿਸੇ ਸੰਘੀ ਇਮਾਰਤ ਵਿੱਚ ਕ੍ਰਿਪਾਨ ਪਹਿਨਣਾ (ਪੰਜਾਬੀ)

ਜੇ ਤੁਹਾਨੂੰ ਸਿੱਖੀ ਦਾ ਪਾਲਣਾ ਕਰਨ, ਜਿਵੇਂ ਕਿ ਕਿਰਪਾਨ ਪਾਉਣਾ, ਲਈ ਕਿਸੇ ਵੀ ਕਾਨੂੰਨੀ ਸਹਾਇਤਾ ਦੀ ਲੋੜ ਹੈ ਤਾਂ ਸਿੱਖ ਕੋਅਲੀਸ਼ਨ ਨਾਲ legal@sikhcoalition.org ਤੇ ਸੰਪਰਕ ਕਰੋ।

ਹਮੇਸ਼ਾ ਦੀ ਤਰ੍ਹਾਂ ਸਿੱਖ ਕੋਅਲੀਸ਼ਨ ਤੁਹਾਨੂੰ ਬੇਖ਼ੌਫ਼ ਹੋ ਕੇ ਆਪਣੇ ਧਰਮ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦੀ ਹੈ।