ਜੂਨ 23, 2017 (ਨਿਊਯਾਰਕ, NY) ਦੋਸਤਾਂ, ਗੁਆਂਢੀਆਂ ਅਤੇ ਸਾਥੀਆਂ ਨੂੰ ਸਿੱਖੀ ਦੇ ਮੁੱਢਲੇ ਸਿਧਾਂਤਾਂ ਬਾਰੇ ਸੌਖੇ ਢੰਗ ਨਾਲ ਜਾਣਕਾਰੀ ਵਾਸਤੇ ਸਿੱਖ ਕੋਅਲੀਸ਼ਨ ਨੇ ਸਿੱਖਿਆ ਸੰਬੰਧੀ ਕਿਤਾਬਚਾ ਮੁਹੱਈਆ ਕੀਤਾ ਹੈ। ਮੁਨਸ਼ੀ ਬਿਸ਼ਨ ਕੋਚਰ ਫਾਊਂਡੇਸ਼ਨ ਦੇ ਖੁੱਲ੍ਹਦਿਲੀ ਸਹਿਯੋਗ ਦੇ ਰਾਹੀਂ, “ਦਾ ਸਿੱਖ” ਕਿਤਾਬਚਾ18 ਭਾਸ਼ਾਵਾਂ ਵਿੱਚ ਪੂਰੀ ਤਰ੍ਹਾਂ ਮੁਫ਼ਤ ਉਪਲਬਧ ਹੈ।

“ਦਾ ਸਿੱਖ” ਕਿਤਾਬਚੇ ਵਿੱਚ ਗੁਰੂ ਸਹਿਬਾਨ, ਗੁਰੂ ਗਰੰਥ ਸਾਹਿਬ ਦੇ ਬਾਰੇ ਸੰਖੇਪ ਜਾਣਕਾਰੀ, ਧਰਮ ਅਤੇ ਮੂਲ ਸਿੱਖ ਸਿਧਾਂਤਾਂ ਬਾਰੇ ਲੇਖ ਮੌਜੂਦ ਹਨ।

ਕਿਤਾਬਚੇ ਦੇ ਸੰਬੰਧੀ ਬੇਨਤੀ ਕਰਨੀ — “ਦਾ ਸਿੱਖ” ਕਿਤਾਬਚੇ ਦੀਆਂ ਛਪਾਈਆਂ ਲੈਣ ਲਈ education@sikhcoalition.org ਨੂੰ ਅੱਗੇ ਦਿੱਤੀ ਜਾਣਕਾਰੀ ਦੇ ਨਾਲ ਈਮੇਲ ਭੇਜੋ:

  • ਸੰਪਰਕ ਨਾਂ ਤੇ ਸੰਬੰਧ
  • ਪੱਤਰ-ਵਿਹਾਰ ਲਈ ਸਿਰਨਾਵਾਂ
  • ਫ਼ੋਨ ਨੰਬਰ
  • ਕਾਪੀਆਂ ਦੀ ਗਿਣਤੀ ਅਤੇ ਚਾਹੀਦੀ ਭਾਸ਼ਾ
  • ਤੁਸੀਂ ਕਿਤਾਬਚੇ ਦੀ ਵਰਤੋਂ ਕਿਵੇਂ ਕਰਨ ਬਾਰੇ ਸੋਚਦੇ ਹੋ

ਕਾਰਵਾਈ ਕਰੋ – ਸਿੱਖੀ ਦੇ ਮੁੱਢਲੇ ਸਿਧਾਂਤਾਂ ਨੂੰ ਸੌਖੀ ਤਰ੍ਹਾਂ ਹੋਰਾਂ ਨਾਲ ਸਾਂਝਾ ਕਰਨ ਲਈ ਕਿਤਾਬਚੇ ਨੂੰ ਵਰਤੋ

  1. ਕਿਤਾਬਚੇ ਨੂੰ ਆਪਣੇ ਗੁਰਦੁਆਰੇ ਲਿਆਓ – ਕਿਤਾਬਚੇ ਦੀ ਮੰਗ ਕਰੋ ਅਤੇ ਆਪਣੇ ਗੁਰਦੁਆਰੇ ਦੇ ਗ਼ੈਰ-ਸਿੱਖ ਮਹਿਮਾਨਾਂ ਉਹ ਦਿਉ।
  2. ਕਿਤਾਬਚਿਆਂ ਨੂੰ ਆਪਣੇ ਬੱਚੇ ਦੇ ਸਕੂਲ ਵਿੱਚ ਵੰਡੋ – ਕਿਤਾਬਚੇ ਨੂੰ ਸੌਖੇ ਹਵਾਲੇ ਲਈ ਟੀਚਰਾਂ, ਮਾਪਿਆਂ ਅਤੇ ਪ੍ਰਸ਼ਾਸ਼ਕਾਂ ਨਾਲ ਸਾਂਝਾ ਕਰੋ।
  3. ਕਿਤਾਬਚਿਆਂ ਨੂੰ ਯਾਤਰਾ ਕਰਨ ਵੇਲੇ ਆਪਣੇ ਨਾਲ ਰੱਖੋ – ਤੁਹਾਡੀ ਯਾਤਰਾ ਭਾਵੇਂ ਅੰਗਰੇਜ਼ੀ ਬੋਲਣ ਵਾਲੇ ਦੇਸ਼ ਚ ਜਾਂ ਨਾ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਿੱਖਿਆ ਦੇਣ ਵਾਲੇ ਕਿਤਾਬਚਿਆਂ ਨੂੰ ਆਪਣੇ ਨਾਲ ਰੱਖੋ। 18 ਭਾਸ਼ਾਵਾਂ ਵਿੱਚ ਸਾਡੇ ਕਿਤਾਬਚੇ ਦੀ ਸੂਚੀ ਅਤੇ ਲਿੰਕ ਵੇਖਣ ਲਈ ਇਸ ਵੈੱਬਸਾਈਟ ਨੂੰ ਹੇਠਾਂ ਵੱਲ ਸਰਕਾਓ।

ਜਾਣਕਾਰੀ ਦੇਣ ਵਾਲੇ ਸਾਧਨਾਂ ਦੇ ਪ੍ਰਚਾਰ ਤੋਂ ਇਲਾਵਾ ਸਿੱਖ ਕੋਅਲੀਸ਼ਨ ਨੇ ਹੁਣੇ ਗੁਰਦੁਆਰਿਆਂ ਨੂੰ ਸੁਰੱਖਿਅਤ ਬਣਾਉਣ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਅਸੀਂ ਆਉਣ ਵਾਲੇ ਹਫ਼ਤਿਆਂ ਤੇ ਮਹੀਨਿਆਂ ਵਿੱਚ ਸਰੋਤ ਸਾਂਝੇ ਕਰਨੇ ਜਾਰੀ ਰੱਖਾਂਗੇ। ਆਪਣੇ ਭਾਈਚਾਰੇ ਨੂੰ ਹੋਰ ਮਜ਼ਬੂਤ ਬਣਾਉਣ ਲਈ ਅਸੀਂ ਤੁਹਾਡੇ ਖ਼ਿਆਲਾਂ ਅਤੇ ਵਿਚਾਰਾਂ ਦਾ ਸਵਾਗਤ ਕਰਦੇ ਹਾਂ।

ਹਮੇਸ਼ਾ ਦੀ ਤਰ੍ਹਾਂ ਸਿੱਖ ਕੋਅਲੀਸ਼ਨ ਤੁਹਾਨੂੰ ਬੇਖ਼ੌਫ਼ ਹੋ ਕੇ ਆਪਣੇ ਧਰਮ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦੀ ਹੈ।