ਅਪਰੈਲ 25, 2017 (ਨਿਊਯਾਰਕ, NY) – ਸਿੱਖ ਕੋਅਲੀਸ਼ਨ ਕੰਮ ਦੇ ਸਥਾਨ ਉੱਤੇ ਸਿੱਖਾਂ ਨੂੰ ਉਹਨਾਂ ਦੇ ਧਰਮ ਦੀ ਪਾਲਣਾ ਕਰਨ ਦੇ ਹੱਕ ਨੂੰ ਸੁਰੱਖਿਅਤ ਕਰਵਾਉਣ ਲਈ ਵਚਨਬੱਧ ਹੈ। ਪਿਛਲੇ 15 ਸਾਲਾਂ ਦੌਰਾਨ ਅਸੀਂ ਉਹਨਾਂ ਪ੍ਰਾਈਵੇਟ ਕੰਪਨੀਆਂ ਅਤੇ ਸਰਕਾਰੀ ਏਜੰਸੀਆਂ ਵਿਰੁਧ ਕਾਨੂੰਨੀ ਕਾਰਵਾਈ ਕਾਮਯਾਬੀ ਨਾਲ ਕਰ ਚੁੱਕੇ ਹਨ, ਜਿਹਨਾਂ ਨੇ ਸਿੱਖਾਂ ਨਾਲ ਪੱਖਪਾਤ ਕੀਤਾ ਸੀ। ਉਦਾਹਰਣ ਦੇ ਤੌਰ ਤੇ, ਅਸੀਂ ਸਿੱਖਾਂ ਦੇ ਪੱਗ ਬੰਨ੍ਹਣ, ਕਿਰਪਾਨ ਪਾਉਣ ਅਤੇ ਵਾਲ ਤੇ ਦਾਹੜੀਆਂ ਸਾਬਤ-ਸੂਰਤ ਰੱਖਣ ਦੇ ਹੱਕਾਂ ਨੂੰ ਸੁਰੱਖਿਅਤ ਕੀਤਾ ਹੈ।

ਆਪਣੇ ਰੁਜ਼ਗਾਰ ਦੇ ਹੱਕਾਂ ਬਾਰੇ ਜਾਣੋ

ਜੇ ਤੁਸੀਂ ਨੌਕਰੀ ਕਰਦੇ ਜਾਂ ਨੌਕਰੀ ਲੱਭ ਰਹੇ ਹੋ ਤਾਂ ਸੰਘੀ(ਫੈਡਰਲ) ਤੇ ਸੂਬੇ ਦੇ ਕਾਨੂੰਨ ਰੁਜ਼ਗਾਰ ਪੱਖਪਾਤ ਵਿਰੁਧ ਸੁਰੱਖਿਆ ਦਿੰਦੇ ਹਨ। ਜੇ ਤੁਹਾਨੂੰ ਵਿਸ਼ਵਾਸ਼ ਹੈ ਕਿ ਤੁਹਾਨੂੰ ਤੁਹਾਡੀ ਨਸਲ, ਰੰਗ, ਧਰਮ, ਲਿੰਗ, ਕੌਮੀ ਮੂਲ, ਉਮਰ ਜਾਂ ਅਪੰਗਤਾ ਦੇ ਕਰਕੇ ਨੌਕਰੀ ਤੋਂ ਕੱਢਿਆ ਗਿਆ, ਨੌਕਰੀ ਦੇਣ ਤੋਂ ਇਨਕਾਰ ਕੀਤਾ ਜਾਂ ਪਰੇਸ਼ਾਨ ਕੀਤਾ ਗਿਆ ਹੈ ਤਾਂ ਤੁਹਾਡੇ ਕੋਲ ਅਮਰੀਕੀ ਰੁਜ਼ਗਾਰ ਅਤੇ ਮੌਕੇ ਬਰਾਬਰਤਾ ਕਮਿਸ਼ਨ (EEOC) ਕੋਲ ਸ਼ਿਕਾਇਤ ਕਰਨ ਦਾ ਹੱਕ ਹੈ। ਆਮ ਤੌਰ ‘ਤੇ ਇਹ ਸ਼ਿਕਾਇਤਾਂ ਨੂੰ 180 ਦਿਨਾਂ ਦੇ ਵਿੱਚ ਫਾਇਲ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਕਿ ਜਿੰਨਾ ਛੇਤੀ ਸੰਭਵ ਹੋਵੇ ਕਾਰਵਾਈ ਕੀਤੀ ਜਾ ਸਕੇ। ਸਮੇਂ ਸਿਰ ਕਾਰਵਾਈ ਕਰਨ ਲਈ ਅਸਫ਼ਲ ਰਹਿਣਾ ਤੁਹਾਡਾ ਦਾਅਵਾ ਰੋਕਣ ਦਾ ਕਾਰਨ ਹੋ ਸਕਦਾ ਹੈ। EEOC ਤੁਹਾਡੀ ਸ਼ਿਕਾਇਤ ਦੀ ਪੜਤਾਲ ਕਰਨ ਅਤੇ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ।

ਕਾਰਵਾਈ ਕਰੋ – ਆਪਣੀ ਗੱਲ ਨੂੰ ਸਾਂਝੇ ਕਰੋ ਅਤੇ ਖੁੱਲ ਕੇ ਬੋਲੋ

ਰੁਜ਼ਗਾਰ ਪੱਖਪਾਤ ਨੂੰ ਰੋਕਣ ਲਈ ਤੁਸੀਂ ਕਈ ਸਾਰੇ ਕਦਮ ਚੁੱਕ ਸਕਦੇ ਹੋ।

1 ਆਪਣੇ ਗੁਰਦੁਆਰੇ ਵਿਖੇ ਜਾਣਕਾਰੀ ਸਾਂਝੀ ਕਰੋ – EEOC ਦੀ ਕੰਮ ਦੇ ਸਥਾਨ ‘ਤੇ ਧਾਰਮਿਕ ਪਹਿਰਾਵੇ ਦੇ ਬਾਰੇ ਤੱਥ (ਅੰਗਰੇਜ਼ੀ ‘ਚ) ਜਾਣਕਾਰੀ ਨੂੰ ਡਾਊਨਲੋਡ ਕਰੋ ਅਤੇ ਆਪਣੇ ਭਾਈਚਾਰੇ ਨਾਲ ਇਸ ਨੂੰ ਸਾਂਝਾ ਕਰੋ।

2 ਕਾਨੂੰਨੀ ਸਹਾਇਤਾ ਲਈ ਸਿੱਖ ਕੋਅਲੀਸ਼ਨ ਨਾਲ ਸੰਪਰਕ ਕਰੋ – ਜੇ ਤੁਹਾਨੂੰ ਜਾਪਦਾ ਹੈ ਕਿ ਤੁਹਾਡੀ ਸਿੱਖ ਪਛਾਣ ਦੇ ਕਰਕੇ ਤੁਸੀਂ ਨੌਕਰੀ ਉੱਤੇ ਪੱਖਪਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸਿੱਖ ਕੋਅਲੀਸ਼ਨ ਦੀ ਕਾਨੂੰਨੀ ਟੀਮ ਨਾਲ legal@sikhcoalition.org ‘ਤੇ ਸੰਪਰਕ ਕਰੋ।

3 ਆਪਣੇ ਗੁਰਦੁਆਰੇ ਵਿਖੇ ‘ਆਪਣੇ ਹੱਕਾਂ ਨੂੰ ਜਾਣੋ’ ਫੋਰਮ ਦੀ ਮੇਜ਼ਬਾਨੀ ਕਰੋ – ਜੇ ਤੁਸੀਂ ਸਿੱਖ ਕੋਅਲੀਸ਼ਨ ਦਾ ਹਿੱਸਾ ਬਣਨਾ ਚਾਹੁੰਦੇ ਹੋ ਅਤੇ ਆਪਣੇ ਲਾਗੇ ਦੇ ਗੁਰਦੁਆਰੇ ਵਿੱਚ ਆਪਣੇ ਕਾਨੂੰਨ ਹੱਕਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਫੋਰਮ ਦੀ ਮੇਜ਼ਬਾਨੀ ਕਰਨੀ ਚਾਹੁੰਦੇ ਹੋ ਤਾਂ ਸਿੱਖ ਕੋਅਲੀਸ਼ਨ ਦੀ ਕਾਨੂੰਨੀ ਟੀਮ ਨਾਲ legal@sikhcoalition.org ‘ਤੇ ਸੰਪਰਕ ਕਰੋ।

ਸਿੱਖ ਕੋਅਲੀਸ਼ਨ ਆਉਣ ਵਾਲੇ ਹਫ਼ਤਿਆਂ ਤੇ ਮਹੀਨਿਆਂ ਵਿੱਚ ਸਰੋਤ ਸਾਂਝੇ ਕਰਨੇ ਜਾਰੀ ਰੱਖੇਗੀ ਅਤੇ ਅਸੀਂ ਆਪਣੇ ਭਾਈਚਾਰੇ ਨੂੰ ਹੋਰ ਵੀ ਪ੍ਰਭਾਵੀ ਬਣਾਉਣ ਲਈ ਤੁਹਾਡੇ ਫੁਰਨਿਆਂ ਤੇ ਸੁਝਾਆਵਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅਸੀਂ ਹੁਣੇ ਹੀ ਨਫ਼ਰਤੀ ਜ਼ੁਰਮਾਂ ਬਾਰੇ ਰਿਪੋਰਟ ਕਰਨੀ ਅਤੇ ਆਪਣੇ ਬੱਚੇ ਨੂੰ ਸਕੂਲ ਵਿੱਚ ਸੁਰੱਖਿਅਤ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਹਮੇਸ਼ਾ ਦੀ ਤਰ੍ਹਾਂ ਸਿੱਖ ਕੋਅਲੀਸ਼ਨ ਤੁਹਾਨੂੰ ਬੇਖ਼ੌਫ਼ ਹੋ ਕੇ ਆਪਣੇ ਧਰਮ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦੀ ਹੈ।