ਮਾਰਚ 3, 2017 (ਨਿਊਯਾਰਕ, NY) – ਕੈਨਸਾਸ ਵਿੱਚ ਪਿਛਲੇ ਹਫ਼ਤੇ, ਇੱਕ ਬੰਦੂਕਧਾਰੀ ਨੇ ਦੋ ਲੋਕਾਂ ਨੂੰ ਇਹ ਕਹਿੰਦੇ ਹੋਏ ਗੋਲੀ ਮਾਰ ਦਿੱਤੀ ਕਿ “ਮੇਰੇ ਦੇਸ਼ ਵਿੱਚੋਂ ਬਾਹਰ ਨਿਕਲੋ”। ਹਾਦਸੇ ਦੇ ਸ਼ਿਕਾਰ ਹੋਏ ਇੱਕ ਵਿਅਕਤੀ — ਸ੍ਰੀ ਸ੍ਰੀਨੀਵਾਸ ਕੁਚੀਭੋਟਲਾ — ਦੀ ਮੌਤ ਹੋ ਗਈ। ਜਦੋਂ ਕਿ ਅਸੀਂ ਉਮੀਦ ਅਤੇ ਅਰਦਾਸ ਕਰਦੇ ਹਾਂ ਕਿ ਇੰਝ ਦੇ ਦੁਖਾਂਤ ਮੁੜ ਕੇ ਕਦੇ ਨਾ ਵਾਪਰਨ, ਸਾਡੇ ਭਾਈਚਾਰੇ ਨੂੰ ਨਫ਼ਰਤ ਦੇ ਖਿਲਾਫ਼ ਜਾਗਰੂਕ ਰਹਿਣਾ ਜਰੂਰੀ ਹੈ।

ਨਫ਼ਰਤੀ ਹਾਦਸਿਆਂ ਦੀ ਰਿਪੋਰਟ ਕਰਨ ਲਈ ਸਾਨੂੰ ਕਿਸੇ ਦੇ ਜ਼ਖਮੀ ਜਾਂ ਮਾਰੇ ਜਾਣ ਤੱਕ ਉਡੀਕ ਨਹੀਂ ਕਰਨੀ ਚਾਹੀਦੀ। ਜੇ ਕੋਈ ਤੁਹਾਡੀ ਸਿੱਖ ਪਛਾਣ ਬਾਰੇ ਨਫ਼ਰਤ ਭਰੀਆਂ ਗੱਲਾਂ ਕਰਦਾ ਹੈ ਤਾਂ ਇਸ ਨੂੰ ਅਣਡਿੱਠਾ ਨਾ ਕਰੋ – ਬਲਕਿ ਸਿੱਖ ਕੋਅਲੀਸ਼ਨ ਨੂੰ ਸਾਡੀ “ਨਫ਼ਰਤੀ ਰਿਪੋਰਟ” ਵੈੱਬਸਾਈਟ ਉੱਤੇ ਹਾਦਸੇ ਦੀ ਰਿਪੋਰਟ ਦਿਓ– http://reporthate.org.

ਆਪਣੇ ਹੱਕਾਂ ਬਾਰੇ ਜਾਣੋ
ਅਮਰੀਕੀ ਕਾਨੂੰਨੀ ਸਿਸਟਮ ਸਾਰੇ ਨਫ਼ਰਤੀ ਹਾਦਸਿਆਂ ਨੂੰ ਨਫ਼ਰਤੀ ਜ਼ੁਰਮਾਂ ਵਜੋਂ ਨਹੀਂ ਮੰਨਦਾ। ਉਦਾਹਰਨ ਲਈ, ਜੇ ਕੋਈ ਤੁਹਾਨੂੰ “ਅੱਤਵਾਦੀ (ਟੈਰੋਰਿਸਟ)” ਕਹੇ ਜਾਂ ਤੁਹਾਨੂੰ “ਆਪਣੇ ਦੇਸ਼ ਵਾਪਸ ਜਾਓ” ਕਹੇ ਤਾਂ ਇੰਝ ਦੇ ਨਫ਼ਰਤ ਭਰੇ ਬੋਲਾਂ ਦੇ ਕੇਸਾਂ ਨੂੰ ਪੁਲਿਸ ਵਲੋਂ ਜ਼ੁਰਮ ਮੰਨੇ ਜਾਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ। (ਨਫ਼ਰਤ ਭਰੇ ਬੋਲ ਨਫ਼ਰਤੀ ਜ਼ੁਰਮ ਦਾ ਪੱਧਰ ਵਧਾ ਸਕਦੇ ਹਨ, ਜੇ ਇੰਝ ਦੀ ਪਰੇਸ਼ਾਨੀ ਲਗਾਤਾਰ ਹੈ ਜਾਂ ਬੋਲ ਕਹਿਣ ਦੇ ਨਾਲ ਨਾਲ ਹਿੰਸਾ ਦੀ ਧਮਕੀ ਜਾਂ ਸ਼ਹਿ ਹੈ।)

ਤਾਂ ਵੀ ਨਫ਼ਰਤ ਭਰੇ ਬੋਲਾਂ ਦੇ ਹਾਦਸਿਆਂ ਨੂੰ ਸਖ਼ਤੀ ਬਾਰੇ ਜਾਣਕਾਰੀ ਦੇਣ ਦੀ ਲੋੜ ਹੈ। ਜੇ ਪੁਲਿਸ ਅਤੇ ਨੀਤੀਆਂ ਬਣਾਉਣ ਵਾਲੇ ਜਾਣਦੇ ਹਨ ਕਿ ਸਿੱਖਾਂ ਬਾਰੇ ਉਹਨਾਂ ਦੇ ਸ਼ਹਿਰਾਂ ਤੇ ਆਂਢ-ਗੁਆਂਢ ਵਿੱਚ ਨਫ਼ਰਤ ਭਰੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ ਤਾਂ ਉਹ ਰੋਕਥਾਮ ਲਈ ਮਜ਼ਬੂਤ ਕਦਮ ਚੁੱਕ ਸਕਦੇ ਹਨ ਜਿਵੇਂ ਕਿ ਪੁਲਿਸ ਟਰੇਨਿੰਗ, ਨਫ਼ਰਤੀ ਗਰੁੱਪ ਨਿਗਰਾਨੀ ਅਤੇ ਗੁਰਦੁਆਰਿਆਂ ਦੀ ਸੁਰੱਖਿਆ।

ਕਾਰਵਾਈ ਕਰੋ
1) ਨਫ਼ਰਤੀ ਜ਼ੁਰਮਾਂ ਦੀ ਰਿਪੋਰਟ ਕਰੋ: ਨਫ਼ਰਤੀ ਹਾਦਸਿਆਂ ਬਾਰੇ ਜਾਣਕਾਰੀ ਨੂੰ ਸਿੱਖ ਕੋਅਲੀਸ਼ਨ ਨਾਲ http://reporthate.org ਉੱਤੇ ਸਾਂਝਾ ਕਰੋ।
2) ਆਪਣੇ ਗੁਰਦੁਆਰੇ ਨਾਲ ਜਾਣਕਾਰੀ ਸਾਂਝੀ ਕਰੋ: ਆਪਣੇ ਗੁਰਦੁਆਰੇ ਨੂੰ ਇਹ ਜਾਣਕਾਰੀ ਸਥਾਨਕ ਸੰਗਤ ਨਾਲ ਸਾਂਝਾ ਕਰਨ ਅਤੇ ਫੇਸਬੁੱਕ ਉੱਤੇ ਪੋਸਟ ਕਰਨ ਲਈ ਕਹੋ।
3) ਗੁਰਦੁਆਰੇ ਵਿਖੇ ਸਾਡੇ ਨਫ਼ਰਤੀ ਜ਼ੁਰਮ ਪੋਸਟਰ ਲਗਾਓ: ਆਪਣੇ ਗੁਰਦੁਆਰੇ ਵਿੱਚ ਲਗਾਉਣ ਵਾਸਤੇ ਸਾਡੇ ਨਫ਼ਰਤੀ ਜ਼ੁਰਮ ਪੋਸਟਰ ਦੀ ਮੁਫ਼ਤ ਕਾਪੀ ਮੰਗਵਾਉਣ ਲਈ education@sikhcoalition.org ਉੱਤੇ ਈਮੇਲ ਕਰੋ।
4) ਇਹ ਈਮੇਲ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਅੱਗੇ ਭੇਜੋ: ਕਿਰਪਾ ਕਰਕੇ ਇਹ ਜਾਣਕਾਰੀ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝੀ ਕਰੋ। ਤੁਸੀਂ ਇਹ ਲਿੰਕ ਨੂੰ ਫੇਸਬੁੱਕਅਤੇ ਟਵਿੱਟਰ ਉੱਤੇ ਵੀ ਸਾਂਝਾ ਕਰ ਸਕਦੇ ਹੋ।

ਸਿੱਖ ਕੋਅਲੀਸ਼ਨ ਆਉਣ ਵਾਲੇ ਹਫ਼ਤਿਆਂ ਤੇ ਮਹੀਨਿਆਂ ਵਿੱਚ ਇਸ ਤਰ੍ਹਾਂ ਦੇ ਸਰੋਤ ਸਾਂਝੇ ਕਰਨੇ ਜਾਰੀ ਰੱਖੇਗੀ ਅਤੇ ਅਸੀਂ ਆਪਣੇ ਭਾਈਚਾਰੇ ਨੂੰ ਹੋਰ ਵੀ ਪ੍ਰਭਾਵੀ ਬਣਾਉਣ ਲਈ ਤੁਹਾਡੇ ਫੁਰਨਿਆਂ ਤੇ ਸੁਝਾਆਵਾਂ ਨੂੰ ਜੀ ਆਇਆਂ ਆਖਦੇ ਹਾਂ। ਅਸੀਂ ਹੁਣੇ ਹੁਣੇ ਗੁਰਦੁਆਰੇ ਦੀ ਸੁਰੱਖਿਆ ਅਤੇ ਇਮੀਗਰੇਸ਼ਨ ਹੱਕਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਹਮੇਸ਼ਾ ਦੀ ਤਰ੍ਹਾਂ ਸਿੱਖ ਕੋਅਲੀਸ਼ਨ ਤੁਹਾਨੂੰ ਬੇਖ਼ੌਫ਼ ਹੋ ਕੇ ਆਪਣੇ ਧਰਮ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦੀ ਹੈ।