ਨਿਊਯਾਰਕ ਵਿੱਚ ਆਪਣੇ ਸਿਵਲ ਹੱਕਾਂ ਬਾਰੇ 5 ਪੰਜ ਮਿੰਟ ਦਾ ਸਰਵੇ ਭਰ ਕੇ ਜਾਣੂ ਕਰਵਾਉ

ਸਿੱਖ ਕੋਲੀਅਸ਼ਨ ਤੋਂ ਜਾਣਕਾਰੀ ਹਾਸਲ ਕਰਕੇ ਨਿਊਯਾਰਕ ਸ਼ਹਿਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਨਿਊਯਾਰਕ ਸ਼ਹਿਰ ਦੇ ਸਿੱਖਾਂ, ਮੁਸਲਮਾਨਾਂ, ਅਰਬਾਂ, ਦੱਖਣੀ ਏਸ਼ੀਆਈ ਅਤੇ ਯਹੂਦੀਆਂ ਲੋਕਾਂ ਨੂੰ ਦਰਪੇਸ਼ ਆਉਂਦੀਆਂ ਸਿਵਲ ਹੱਕਾਂ ਦੀਆਂ ਚੁਣੌਤੀਆਂ ਨੂੰ ਠੀਕ ਤਰ੍ਹਾਂ ਸਮਝਣ ਲਈ ਸਰਵੇਖਣ ਤਿਆਰ ਕੀਤਾ ਹੈ।

ਸਰਵੇਖਣ ਨੂੰ ਪੰਜਾਬੀ ਜਾਂ ਅੰਗਰੇਜ਼ੀ ਵਿੱਚ ਪੂਰਾ ਕਰਨ ਲਈ ਇੱਥੇ ਕਲਿੱਕ ਕਰੋ

ਜੇ ਤੁਸੀਂ ਨਿਊਯਾਰਕ ਸ਼ਹਿਰ ‘ਚ ਰਹਿੰਦੇ ਹੋ, ਘੱਟੋ-ਘੱਟ 16 ਸਾਲਾਂ ਦੇ ਹੋ ਤੇ ਇਹਨਾਂ ਸਮਾਜਿਕ ਤਬਕਿਆਂ ਨਾਲ ਸੰਬੰਧਿਤ ਹੋ ਤਾਂ ਅਸੀਂ ਇਸ ਸਰਵੇਖਣ ਨੂੰ ਪੂਰਾ ਕਰਨ ਦੀ ਜ਼ੋਰਦਾਰ ਸਿਫਾਰਸ਼ ਕਰਦੇ ਹਾਂ। ਸਰਵੇਖਣ ਨੂੰ ਪੂਰਾ ਕਰਨ ਲਈ ਪੰਜ ਤੋਂ ਵੀ ਘੱਟ ਮਿੰਟ ਲੱਗਣੇ ਹਨ ਅਤੇ ਨਤੀਜੇ ਅਣਪਛਾਤੇ ਰੱਖੇ ਜਾਣਗੇ।

ਇਸ ਸਰਵੇਖਣ ਰਾਹੀਂ ਅਸੀਂ ਨਿਊਯਾਰਕ ਸ਼ਹਿਰ ਦੇ ਮਨੁੱਖੀ ਅਧਿਕਾਰਾਂ ਦੇ ਕਨੂੰਨਾਂ ਨੂੰ ਮਜ਼ਬੂਤ ਬਣਾਏ ਜਾਣ ਦੀ ਉਮੀਦ ਕਰਦੇ ਹਾਂ ਅਤੇ ਕਨੂੰਨ ਬਣਾਉਣ ਵਾਲਿਆਂ ਨੂੰ ਸ਼ਹਿਰ ਦੇ ਸਾਰੇ ਨਾਗਰਿਕਾਂ ਨੂੰ ਨਫ਼ਰਤੀ ਜ਼ੁਰਮਾਂ, ਸਕੂਲੀ ਧੱਕਾ-ਮੁੱਕਾ (bulling), ਨੌਕਰੀ ਲਈ ਵਿਤਕਰੇ ਅਤੇ ਨਸਲੀ ਪੱਖਪਾਤ ਤੋਂ ਵਧੀਆ ਢੰਗ ਨਾਲ ਬਚਾਉਣ ਲਈ ਉਤਸ਼ਾਹਿਤ ਕਰਦੇ ਹਾਂ। ਅਤੇ ਸਾਡੇ ਸਮਾਜ ਕੋਲ ਉਹਨਾਂ ਦੀ ਆਵਾਜ਼ ਨੂੰ ਸੁਣਾਏ ਜਾਣ ਦਾ ਇਹ ਸੁਖਾਲਾ ਮੌਕਾ ਹੈ।

ਨਿਊਯਾਰਕ ਸ਼ਹਿਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਬਾਰੇ ਹੋਰ ਜਾਣਨ ਲਈ ਖੋਲ੍ਹੋ http://www1.nyc.gov/site/cchr/index.page.

ਆਪਣਾ ਸਮਾਂ ਦੇਣ ਲਈ ਤੁਹਾਡਾ ਧੰਨਵਾਦ ਹੈ।
ਚੜ੍ਹਦੀ ਕਲਾ,

ਆਸੀਸ ਕੌਰ
ਸਮਾਜ ਵਿਕਾਸ ਮੈਨੇਜਰ
ਸਿੱਖ ਕੋਲੀਅਸ਼ਨ